23 ਜੂਨ ਨੂੰ ਬੰਦ ਰਹਿਣਗੇ ਪ੍ਰਾਈਵੇਟ ਹਸਪਤਾਲ, ਡਾਕਟਰਾਂ ਦੀ ਸਰਕਾਰ ਨੂੰ ਚਿਤਾਵਨੀ - malerkotla news
ਮਾਲੇਰਕੋਟਲਾ: ਇੰਡਿਅਨ ਮੈਡੀਕਲ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਵਲੋਂ ਕਲੀਨਿਕਲ ਅਸਟੈਬਲਿਸ਼ਡ ਬਿੱਲ ਪਾਸ ਕਰਨ ਦੀ ਕੋਸ਼ਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਮੇਂ ਡਾ.ਰਾਕੇਸ਼ ਅਰੋੜਾ ਅਤੇ ਜਨਰਲ ਸਕੱਤਰ ਡਾ. ਜੀ.ਐਸ.ਸੋਢੀ ਨੇ ਕਿਹਾ ਕਿ ਉਹ ਇਸ ਦਾ ਪੁਰਜੋਰ ਵਿਰੋਧ ਕਰਦੇ ਹਨ, ਕਿਉਂਕਿ ਸਰਕਾਰ ਕਾਰਪੋਰੇਟ ਸੈਕਟਰ ਨਾਲ ਗਠਜੋੜ ਕਰਕੇ ਛੋਟੇ ਪ੍ਰਾਇਵੇਟ ਹਸਪਤਾਲਾਂ ਨੂੰ ਖ਼ਤਮ ਕਰਨ ਦੀ ਸਾਜਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਐਕਟ ਡਾਕਟਰਾਂ ਦੀ ਮਨਜ਼ੂਰੀ ਤੋਂ ਬਿਨਾਂ ਪਾਸ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਐਕਟ ਤਹਿਤ ਹਸਪਤਾਲਾਂ ਨੂੰ ਮਹਿੰਗੇ ਔਜ਼ਾਰ ਜਾਂ ਹੋਰ ਡਾਕਟਰੀ ਸਮਾਨ ਖ੍ਰੀਦਣੇ ਜ਼ਰੂਰੀ ਹੋਣਗੇ, ਪੂਰਾ ਸਟਾਫ਼ ਰੱਖਣਾ ਜਰੂਰੀ ਹੋਵੇਗਾ। ਇਸ ਨਾਲ ਛੋਟੇ ਹਸਪਤਾਲਾਂ ਨੂੰ ਵੱਡੀ ਪੂੰਜੀ 'ਤੇ ਖਰਚ ਕਰਨਾ ਹੋਵੇਗਾ, ਜਿਸ ਦਾ ਸਾਰਾ ਭਾਰ ਮਰੀਜ਼ਾਂ ਉੱਤੇ ਹੀ ਪਵੇਗਾ।