ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਸਜ਼ਾ ਯਾਫ਼ਤਾ ਕੈਦੀ ਦੀ ਹੋਈ ਮੌਤ - ਸਜ਼ਾ ਯਾਫ਼ਤਾ ਕੈਦੀ ਦੀ ਹੋਈ ਮੌਤ
ਅੰਮ੍ਰਿਤਸਰ: ਬੀਤੇ ਦਿਨ ਕੇਂਦਰੀ ਜੇਲ ’ਚ ਸਜ਼ਾ ਕੱਟ ਰਹੇ ਇੱਕ ਕੈਦੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਕੈਦੀ ਸੋਨੂੰ ਅੰਮ੍ਰਿਤਸਰ ਦੇ ਛੇਹਰਟਾ ਦਾ ਰਹਿਣ ਵਾਲਾ ਸੀ, ਜਿਸਦੀ ਉਮਰ ਤਕਰੀਬਨ 25 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਸੋਨੂੰ ਖ਼ਿਲਾਫ਼ ਮੁਕੱਦਮਾ ਨੰ: 415/14 ਅ/ਧ 22-61-85 ਐਨਡੀਪੀਐਸ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ ਅਧੀਨ ਕੇਂਦਰੀ ਜੇਲ ਵਿੱਚ 10 ਸਾਲ ਕੈਦ ਦੀ ਸ਼ਜਾ ਕੱਟ ਰਿਹਾ ਸੀ। ਪੁਲਿਸ ਦੀ ਜਾਣਕਾਰੀ ਮੁਤਾਬਕ ਉਕਤ ਕੈਦੀ ਐਚ.ਆਈ.ਵੀ/ਏਡਜ਼ ਦਾ ਮਰੀਜ਼ ਸੀ। ਬੀਤੀ ਪੰਜ ਫਰਵਰੀ ਨੂੰ ਬੀਮਾਰ ਹੋਣ ਮਗਰੋਂ ਜੇਲ੍ਹ ਅਧਿਕਾਰੀਆਂ ਵੱਲੋਂ ਉਸਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।