ਕੋਵਿਡ-19: 31 ਮਾਰਚ ਤੱਕ ਜੇਲ੍ਹਾਂ 'ਚ ਕੈਦੀਆਂ ਨਾਲ ਮੁਲਾਕਾਤ ਬੰਦ - sangrur news
ਕੋਰੋਨਾ ਵਾਇਰਸ ਦਾ ਅਸਰ ਸਾਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਦਾ ਅਸਰ ਸੰਗਰੂਰ ਜੇਲ੍ਹ ਉੱਤੇ ਪਿਆ ਹੈ। ਦਰਅਸਲ ਕੈਦੀਆਂ ਨੂੰ ਮਿਲਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਨਹੀਂ ਦਿੱਤਾ ਗਿਆ। ਜਦ ਪੱਤਰਕਾਰਾਂ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮਸਿਆ ਸਾਰੀ ਦੁਨੀਆ ਦੀ ਹੈ ਪਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਲਈ ਨਹੀਂ ਰੋਕਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਹੁਣ ਜੇਲ੍ਹਾਂ ਵਿੱਚ 31 ਮਾਰਚ ਤੱਕ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਨਹੀਂ ਸਕਣਗੇ।