ਸਕੂਲੀ ਬੱਚਿਆਂ ਨੂੰ ਇਮਾਨਦਾਰੀ ਸਿਖਾ ਰਹੀ ਇਹ ਅਨੋਖੀ ਦੁਕਾਨ - ਇਮਾਨਦਾਰੀ ਦੀ ਦੁਕਾਨ
ਮਾਨਸਾ: ਬੇਸ਼ੱਕ ਅੱਜ ਦੇ ਯੁੱਗ ਵਿੱਚ ਪੈਸੇ ਦੀ ਅੰਨ੍ਹੀ ਦੌੜ ਦੇ ਚੱਲਦਿਆਂ ਇਮਾਨਦਾਰੀ ਘਟਦੀ ਜਾ ਰਹੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਕੋਠੇ ਬੱਛੂਆਣਾ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਆਪਣੀ ਇਮਾਨਦਾਰੀ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਇਮਾਨਦਾਰੀ ਦੀ ਭਾਵਨਾ ਜਗਾਉਣ ਲਈ ਸਕੂਲ ਵਿੱਚ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ ਗਈ ਹੈ। ਇਸ ਦੁਕਾਨ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਸਾਰਾ ਸਮਾਨ ਖੁੱਲ੍ਹਾ ਪਿਆ ਹੈ ਤੇ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਸਮਾਨ ਲੈ ਬਣਦੇ ਪੈਸੇ ਇੱਕ ਬਕਸੇ ਵਿੱਚ ਪਾ ਦਿੰਦੇ ਹਨ।