ਕੋਵਿਡ-19: ਲੋਕਾਂ ਨੂੰ ਰੋਜ਼ੀ ਰੋਟੀ ਚਲਾਉਣ 'ਚ ਹੋ ਰਹੀ ਮੁਸ਼ਕਲ - ਕੋਰੋਨਾ ਦੌਰਾਨ ਸਬਜ਼ੀਆਂ ਦੇ ਵਧੇ ਰੇਟ
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਹਰ ਤਰ੍ਹਾਂ ਦੇ ਵਪਾਰ 'ਤੇ ਪ੍ਰਭਾਵ ਪਿਆ ਹੈ ਉਸੇ ਤਰ੍ਹਾਂ ਘਰੇਲੂ ਅਤੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕੋਰੋਨਾ ਦੌਰਾਨ ਜਿੱਥੇ ਆਮ ਲੋਕਾਂ ਦੇ ਕੰਮ ਕਾਜ ਠੱਪ ਹੁੰਦੇ ਜਾ ਰਹੇ ਹਨ ਉੱਥੇ ਹੀ ਹਰ ਚੀਜ਼ ਵੀ ਮਹਿੰਗੀ ਹੁੰਦੀ ਜਾ ਰਹੀ ਹੈ। ਲੌਕਡਾਊਨ ਅਤੇ ਬਰਸਾਤਾਂ ਕਾਰਨ ਜਿੱਥੇ ਸਬਜ਼ੀਆਂ ਦੀ ਪੈਦਾਵਾਰ ਘੱਟਦੀ ਜਾ ਰਹੀ ਹੈ ਉੱਥੇ ਹੀ ਸਬਜ਼ੀਆਂ ਮੰਹਿਗੀਆਂ ਵੀ ਹੁੰਦੀਆਂ ਜਾ ਰਹੀਆਂ ਹਨ। ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਮੰਡੀਆਂ ਬੰਦ ਹੋਈਆਂ ਹਨ ਜਿਸ ਨਾਲ ਸਬਜ਼ੀਆਂ ਦੀ ਪੈਦਾਵਾਰ ਘੱਟ ਗਈ ਹੈ ਪਰ ਮੰਗ ਪਹਿਲਾਂ ਵਾਂਗ ਹੀ ਬਰਕਰਾਰ ਹੈ ਜਿਸ ਕਾਰਨ ਸਬਜ਼ੀਆਂ ਦੇ ਰੇਟ ਮਹਿੰਗੇ ਹੋ ਗਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਸਾਰੇ ਕੰਮ ਕਾਜ ਠੱਪ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦੀ ਜੇਬ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮੌਕੇ ਮੱਧਮ ਵਰਗ ਦਾ ਖ਼ਰੀਦਦਾਰ ਬੇਹਦ ਪਰੇਸ਼ਾਨ ਹੈ ਅਤੇ ਉਸ ਨੂੰ ਰੋਜ਼ੀ ਰੋਟੀ ਚਲਾਉਣ 'ਚ ਵੀ ਮੁਸ਼ਕਲ ਹੋ ਰਹੀ ਹੈ।