ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੂੰ ਪੰਜਾਬ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮਲੂਕਾ ਨੇ ਕੀਤਾ ਸਨਮਾਨਿਤ - Kabaddi player Manpreet Mana
ਮੋਹਾਲੀ: ਪਿਛਲੇ ਦਿਨੀਂ ਦੇਸ਼ ਦੇ ਰਾਸ਼ਟਰਪਤੀ ਨੇ ਖੇਡ ਦਿਵਸ ਉੱਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੂੰ ਮੇਜਰ ਧਿਆਨ ਚੰਦ ਅਵਾਰਡ ਨਾਲ ਨਵਾਜਿਆ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਮੋਹਾਲੀ ਫੇਜ਼ 3 ਏ ਵਿਚਾਲੇ ਕਾਮਾ ਹੋਟਲ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿੰਕਦਰ ਸਿੰਘ ਮਲੂਕਾ ਨੇ ਟਰਾਫੀ ਦੇ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਮਾਨਾ ਨੂੰ ਸਨਮਾਨਿਤ ਕੀਤਾ। ਸਿੰਕਦਰ ਸਿੰਘ ਮਲੂਕਾ ਨੇ ਮਨਪ੍ਰੀਤ ਮੰਨਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਮੇਜਰ ਧਿਆਨ ਚੰਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਮਾਨਾ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।