ਪਰਨੀਤ ਕੌਰ ਨੇ ਪਟਿਆਲਾ ਦੇ ਮੁਫ਼ਤੀ ਮੁਹੰਮਦ ਅਫ਼ਾਕ ਨੂੰ ਦਿੱਤੀ ਰਮਜ਼ਾਨ ਦੀ ਵਧਾਈ
ਪਟਿਆਲਾ: ਕੋਵਿਡ-19 ਚਲਦੇ ਪੰਜਾਬ ਵਿੱਚ ਕਰਫ਼ਿਊ ਲਗਾਇਆ ਹੋਇਆ ਹੈ। ਇਸੇ ਵਿਚਾਲੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਮੁਫ਼ਤੀ ਮੁਹੰਮਦ ਅਫ਼ਾਕ ਅਤੇ ਮੁਫ਼ਤੀ ਸਲਮਾਨ ਉਸਮਾਨੀ ਨੂੰ ਮੁਬਾਰਬਾਦ ਦਿੱਤੀ ਅਤੇ ਇਹ ਵੀ ਅਪਿਲ ਕੀਤੀ ਕਿ ਰਮਜ਼ਾਨ ਦਾ ਤਿਉਹਾਰ ਆਪਣੇ ਘਰਾਂ ਵਿੱਚ ਰਹਿ ਕੇ ਹੀ ਮਨਾਉਣ।