ਸਰਬ ਪਾਰਟੀ ਮੀਟਿੰਗ ਨੂੰ ਲੈ ਕੇ ਚੰਦੂਮਾਜਰਾ ਨੇ ਦਿੱਤਾ ਵੱਡਾ ਬਿਆਨ - water issue in punjab
23 ਜਨਵਰੀ ਨੂੰ ਪਾਣੀਆਂ ਦੇ ਮੁੱਦੇ 'ਤੇ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਬਾਰੇ ਬੋਲਦਿਆਂ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪਾਣੀਆਂ ਦੇ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ। ਉੱਥੇ ਹੀ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਿਜਲੀ ਦੇ ਮੁੱਦੇ 'ਤੇ ਜਾਰੀ ਕੀਤੇ ਬਲੈਕ ਪੇਪਰ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਇਹ ਦੱਸੇ ਕਿ ਉਹ ਅਦਾਤਲ ਵਿੱਚ ਕੇਸ ਕਿਵੇਂ ਹਾਰ ਗਈ ਤੇ 4100 ਕਰੋੜ ਦਾ ਘਪਲਾ ਕਿਵੇਂ ਹੋ ਗਿਆ।