ਡਿਲੀਵਰੀ ਲਈ ਮੰਗੇ 20 ਹਜ਼ਾਰ, ਨਹੀਂ ਦੇਣ 'ਤੇ ਗਰਭਵਤੀ ਮਹਿਲਾ ਨੂੰ ਭੇਜਿਆ ਘਰ - ਗਰਭਵਤੀ ਮਹਿਲਾ
ਲੁਧਿਆਣਾ: ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰ ਵੱਲੋਂ ਗਰਭਵਤੀ ਮਹਿਲਾ ਦੀ ਡਿਲੀਵਰੀ ਕਰਨ ਲਈ 20 ਹਜ਼ਾਰ ਦੀ ਰਕਮ ਮੰਗਣ ਦਾ ਮਾਮਲਾ ਸਾਹਮਣਾ ਆਇਆ ਹੈ। ਉਸ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਮਨਜੀਤ ਬਾਜਵਾ ਨੇ ਡਿਲੀਵਰੀ ਕਰਨ ਲਈ 20 ਹਜ਼ਾਰ ਰੁਪਏ ਮੰਗੇ ਸਨ ਜਦੋਂ ਉਨ੍ਹਾਂ ਪੈਸੇ ਦੇਣ ਵਿੱਚ ਦੇਰੀ ਕੀਤੀ ਤਾਂ ਡਾਕਟਰ ਨੇ ਮਹਿਲਾ ਨੂੰ ਘਰ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਵਿੱਚ ਡਾਕਟਰ ਅਤੇ ਸਰਕਾਰ ਪ੍ਰਤੀ ਭਾਰੀ ਰੋਸ ਸੀ।