ਪਾਠੀ ਸਿੰਘਾਂ ਦੀ ਭੇਂਟਾ 'ਚ ਕੀਤੇ ਗਏ ਵਾਧੇ ਦੇ ਸ਼ੁਕਰਾਨੇ ਵੱਜੋਂ ਕੀਤੀ ਅਰਦਾਸ - ਸ੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਵੱਲੋ ਅਰਦਾਸ
ਅੰਮ੍ਰਿਤਸਰ: ਪਿਛਲੇ ਲੰਮੇ ਸਮੇਂ ਤੋਂ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਸ੍ਰੋਮਣੀ ਕਮੇਟੀ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ ਪਾਠੀ ਸਿੰਘਾਂ ਦੀ ਪਾਠ ਭੇਟਾਂ ਵਿੱਚ ਹੋਏ ਵਾਧੇ ਸੰਬਧੀ ਸ੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਵੱਲੋ ਗੁਰੂਦੁਆਰਾ ਬਾਬਾ ਸ੍ਰੀ ਬਿਧੀ ਚੰਦ ਵਿਖੇ ਸ਼ੁਕਰਾਨੇ ਵਜੋਂ ਰੱਖੇ ਗਏ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਤੇ ਪਾਠੀ ਸਿੰਘਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪਾਠੀ ਸਿੰਘਾਂ ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੋਮਣੀ ਕਮੇਟੀ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ ਪਾਠੀ ਸਿੰਘਾਂ ਦੀ ਪਾਠ ਭੇਂਟਾ ਵਿੱਚ ਵਾਧੇ ਨੂੰ ਲੈ ਕੇ ਸ੍ਰੋਮਣੀ ਕਮੇਟੀ ਦੇ ਪਾਠੀ ਸਿੰਘਾਂ ਵੱਲੋਂ ਗੁਰੂਦੁਆਰਾ ਬਾਬਾ ਸ੍ਰੀ ਬਿਧੀ ਚੰਦ ਵਿਖੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।