ਪਠਾਨਕੋਟ: ਸਿਹਤ ਵਿਭਾਗ ਦੀ ਅਣਗਿਹਲੀ, ਖੁੱਲ੍ਹੇ 'ਚ ਸੁੱਟੀਆਂ ਪੀਪੀਈ ਕਿੱਟਾਂ - ਪੀਪੀਈ ਕਿੱਟਾਂ
ਪਠਾਨਕੋਟ: ਸਿਵਲ ਹਸਪਤਾਲ ਦੀ ਇੱਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਹਸਪਤਾਲ ਵੱਲੋਂ ਵਰਤੀਆਂ ਗਈਆਂ ਪੀਪੀਈ ਕਿੱਟਾਂ ਨੂੰ ਸ਼ਰੇਆਮ ਸ਼ਮਸ਼ਾਨ ਘਾਟ ਵਿੱਚ ਸੁੱਟਿਆ ਗਿਆ ਹੈ। ਕਿਸੇ ਕੋਰੋਨਾ ਪੀੜਤ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਇਨ੍ਹਾਂ ਕਿੱਟਾਂ ਨੂੰ ਖੁੱਲ੍ਹੇ ਆਮ ਸੁੱਟ ਕੇ ਚਲੇ ਗਈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਕਿੱਟਾਂ ਨੂੰ ਤੁਰੰਰ ਨਸ਼ਟ ਕੀਤਾ ਜਾਵੇ। ਇਸ ਬਾਰੇ ਐਸਐਮਓ ਭੁਪਿੰਦਰ ਸਿੰਘ ਨੇ ਕਿਹਾ ਜੇਕਰ ਇਸ ਤਰ੍ਹਾਂ ਦੀ ਕੋਈ ਅਣਗਿਹਲੀ ਹੋਈ ਹੈ ਤਾਂ ਕਿੱਟਾਂ ਨੂੰ ਤੁਰੰਤ ਨਸ਼ਟ ਕਰਵਾਇਆ ਜਾਵੇਗਾ।