ਜਲੰਧਰ: ਪੁਲਿਸ ਮੁਲਾਜ਼ਮਾਂ ਨੇ ਕੋਵਿਡ ਕੇਅਰ ਸੈਂਟਰ ਦੇ ਬਾਹਰ ਸੁੱਟੀਆਂ ਪੀਪੀਈ ਕਿੱਟਾਂ - coronavirus
ਜਲੰਧਰ: ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਜਲੰਧਰ ਦੇ ਬਾਹਰ ਬਣੇ ਬੱਸ ਸਟਾਪ 'ਤੇ ਕੋਰੋਨਾ ਪੌਜ਼ੀਟਿਵ ਪੁਲਿਸ ਮੁਲਾਜ਼ਮਾਂ ਵੱਲੋਂ ਪੀਪੀਈ ਕਿੱਟਾਂ ਸੁੱਟੀਆਂ ਗਈਆਂ। ਇਸ ਮੌਕੇ ਕੋਵਿਡ ਕੇਅਰ ਸੈਂਟਰ ਦੇ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਕਪੂਰਥਲਾ ਜੇਲ੍ਹ 'ਚੋਂ 3 ਕੋਰੋਨਾ ਪੌਜ਼ੀਟਿਵ ਕੈਦੀਆਂ ਨੂੰ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਆਪਣੀਆਂ ਪੀਪੀਈ ਕਿੱਟਾਂ ਨੂੰ ਬੱਸ ਸਟਾਪ 'ਤੇ ਹੀ ਉਤਾਰ ਦਿੱਤਾ। ਇਸ ਦੇ ਨਾਲ ਹੀ ਐਂਬੂਲੈਂਸ ਡਰਾਈਵਰ ਨੇ ਮੀਡੀਆ ਨਾਲ ਗ਼ੱਲ ਕਰਦਿਆਂ ਦੱਸਿਆ ਕਿ ਜ਼ਿਆਦਾ ਗਰਮੀ ਹੋਣ ਕਾਰਨ ਮੁਲਾਜ਼ਮ ਬੇਹੋਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਪੀਪੀਈ ਕਿੱਟਾਂ ਉਤਾਰ ਦਿੱਤੀਆਂ। ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਪੀਪੀਈ ਕਿੱਟਾਂ ਨੂੰ ਇਸ ਤਰ੍ਹਾਂ ਸੁੱਟਣਾ ਨਹੀਂ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਫ਼ੈਲ ਰਹੀ ਹੈ, ਅਜਿਹਾ ਕਰਨ ਨਾਲ ਕੋਰੋਨਾ ਹੋਰ ਵੀ ਜ਼ਿਆਦਾ ਫ਼ੈਲ ਸਕਦਾ ਹੈ।