ਕੌਮਾਂਤਰੀ ਸਰਹੱਦ 'ਤੇ ਤੈਨਾਤ ਪੁਲਿਸ ਤੇ ਬੀਐਸਐਫ਼ ਜਵਾਨਾਂ ਨੂੰ ਵੰਡੀਆਂ ਪੀਪੀਈ ਕਿੱਟਾਂ - ਫ਼ਿਰੋਜ਼ਪੁਰ ਕੌਮਾਂਤਰੀ ਸਰਹੱਦ
ਫ਼ਿਰੋਜ਼ਪੁਰ: ਕੋਰੋਨਾ ਵਾਇਰਸ ਨਾਲ ਪੂਰੇ ਦੇਸ਼ ਵਿੱਚ ਖ਼ੌਫ ਦਾ ਮਾਹੌਲ ਹੈ ਜਿਸ ਵਿੱਚ ਹਰ ਸੂਬੇ ਦੀ ਪੁਲਿਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਕੌਮਾਂਤਰੀ ਸਰਹੱਦ ਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਅਤੇ ਬੀਐਸਐਫ਼ ਜਵਾਨਾਂ ਨੂੰ ਸਥਾਨਕ ਦਿਹਾਤੀ ਵਿਧਾਇਕ ਸਤਿਕਾਰ ਕੌਰ ਗਹਿਰੀ ਨੇ ਪੀਪੀਈ ਕਿੱਟਾਂ ਵੰਡੀਆਂ। ਇਹ ਜਵਾਨ ਸਰਹੱਦ ਤੋਂ ਪਾਰ ਜਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਜਾਂਚ ਕਰਦੇ ਹਨ। ਇਸ ਦੇ ਮੱਦੇਨਜ਼ਰ ਇਨ੍ਹਾਂ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ ਹਨ ਤਾਂ ਕਿ ਇਹ ਕਿਸੇ ਦੇ ਸੰਪਰਕ ਵਿੱਚ ਆ ਕੇ ਪੀੜਤ ਨਾ ਹੋ ਜਾਣ।