ਬਿਜਲੀ ਮੁਲਾਜ਼ਮ ਹੜਤਾਲ ‘ਤੇ ਹੋਣ ਕਾਰਨ ਬਿਜਲੀ ਸਪਲਾਈ ਠੱਪ - ਜ਼ੀਰਾ
ਫਿਰੋਜ਼ਪੁਰ:ਜ਼ੀਰਾ ਦੇ ਵਾਰਡ ਨੰਬਰ 12 ਨਹਿਰ ਕਲੋਨੀ ਵਿਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਜ਼ੀਰਾ ਸ਼ਹਿਰ ਦੇ ਕਾਂਗਰਸ ਪਾਰਟੀ ਦੇ ਐਮ.ਸੀ.ਬਲਵੀਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਹੀ ਬਿਜਲੀ ਸਪਲਾਈ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜ਼ੀਰਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਬਿਜਲੀ ਦੀ ਸਪਲਾਈ ਠੱਪ ਹੋਣ ਕਰਕੇ ਫੋਨ ਲਗਾਉਣ ਤੇ ਇਨ੍ਹਾਂ ਅਧਿਕਾਰੀਆਂ ਦੇ ਫੋਨ ਬੰਦ ਅਤੇ ਗਰਿੱਡ ਵਿੱਚ ਕਿਸੇ ਵੀ ਬਿਜਲੀ ਕਰਮਚਾਰੀ ਦੇ ਹਾਜ਼ਰ ਨਾ ਹੋਣ ਦੇ ਗੰਭੀਰ ਇਲਜਾਮ ਲਗਾਏ ਹਨ। ਐਕਸੀਅਨ ਮਨਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਬਿਜਲੀ ਸਪਲਾਈ ਵਿੱਚ ਪੈਣ ਵਾਲੇ ਛੋਟੇ ਫਾਲਟ ਦੀ ਸ਼ਿਕਾਇਤ ਮਿਲਣ ਤੇ ਅਸੀਂ ਆਪਣੇ ਪ੍ਰਾਈਵੇਟ ਸਟਾਫ ਕੋਲੋਂ ਠੀਕ ਕਰਵਾ ਦਿੰਦੇ ਹਾਂ।