ਘਰਾਂ ਤੇ ਹਸਪਤਾਲਾਂ ਦੀ ਬਿਜਲੀ ਸੁਚਾਰੂ ਰੂਪ ਨਾਲ ਚਲਾਉਣ ਵਾਲੇ ਬਿਜਲੀ ਮਹਿਕਮੇ ਦੇ ਲੋਕ ਨਿਰਾਸ਼ - ਬਿਜਲੀ ਮਹਿਕਮਾ ਸਰਕਾਰ ਤੋਂ ਨਾਰਾਜ਼
ਜਲੰਧਰ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਪੁਲਿਸ, ਸਿਹਤ ਅਤੇ ਸਫ਼ਾਈ ਕਰਮਚਾਰੀ ਕਾਫੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਇੱਕ ਮਹਿਕਮਾ ਅਜਿਹਾ ਵੀ ਹੈ ਜੋ ਦਿਨ ਰਾਤ ਮਿਹਨਤ ਕਰ ਰਿਹਾ ਹੈ ਅਤੇ ਇਸੇ ਮਹਿਕਮੇ ਦੇ ਸਿਰ 'ਤੇ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਹਸਪਤਾਲਾਂ ਵਿੱਚ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ। ਇਹ ਮਹਿਕਮਾ ਹੈ ਬਿਜਲੀ ਵਿਭਾਗ, ਜੋ ਦਿਨ ਰਾਤ ਮਿਹਨਤ ਕਰ ਰਿਹਾ ਹੈ ਪਰ ਅੱਜ ਇਸ ਮਹਿਕਮੇ ਦੇ ਲੋਕ ਨਾ ਸਿਰਫ ਪ੍ਰਸ਼ਾਸਨ ਬਲਕਿ ਸਰਕਾਰ ਤੋਂ ਵੀ ਨਿਰਾਸ਼ ਚੱਲ ਰਹੇ ਹਨ। ਜਲੰਧਰ ਬਿਜਲੀ ਬੋਰਡ ਦੇ ਇੱਕ ਕਰਮਚਾਰੀ ਨੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ। ਉਸ ਦਾ ਕਹਿਣਾ ਹੈ ਕਿ ਬਿਜਲੀ ਮਹਿਕਮਾ ਵੀ ਫ਼ੌਜ ਵਾਂਗ 24 ਘੰਟੇ ਕੰਮ ਕਰਦੇ ਹੋਏ ਕੋਰੋਨਾ ਖ਼ਿਲਾਫ਼ ਲੜਾਈ ਲਈ ਬਰਾਬਰ ਕੰਮ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਕਿਸੇ ਦਾ ਵੀ ਧਿਆਨ ਇਸ ਮਹਿਕਮੇ ਵੱਲ ਨਹੀਂ ਜਾਂਦਾ।