ਮਲੋਟ ਸ਼ਹਿਰ 'ਚ ਲੱਗੇ ਪੋਸਟਰ, ਕੈਪਟਨ ਨੂੰ ਦੱਸਿਆ ਸਭ ਤੋਂ ਮਾੜਾ ਮੁੱਖ ਮੰਤਰੀ - ਪੰਜਾਬ ਪਾਰਟੀ ਪ੍ਰਧਾਨ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਦੇ ਰਵੀਦਾਸ ਨਗਰ ਸਮੇਤ ਕਈ ਵਾਰਡਾਂ 'ਚ ਪੋਸਟਰ ਲੱਗੇ ਮਿਲੇ ਹਨ, ਜਿਨ੍ਹਾਂ 'ਤੇ ਲਿਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਮਾੜੇ ਮੁੱਖ ਮੰਤਰੀ ਹਨ। ਬੇਸ਼ਕ ਇਨ੍ਹਾਂ ਪੋਸਟਰਾਂ 'ਤੇ ਨਿੱਜੀ ਚੈਨਲ ਦਾ ਨਾਮ ਅਤੇ ਲੋਗੋ ਲਗਾ ਕੇ ਉਸ ਦਾ ਸਰਵੇ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਨ੍ਹਾਂ ਪੋਸਟਰਾਂ 'ਤੇ ਕਿਸੇ ਵੀ ਪ੍ਰੀਟਿੰਗ ਪ੍ਰੈਸ ਅਤੇ ਕੋਈ ਹੋਰ ਪਹਿਚਾਣ ਨਹੀਂ ਮਿਲੀ। ਪੋਸਟਰ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ 'ਚ ਨਿਰਾਸ਼ਾ ਹੈ ਤੇ ਉਨ੍ਹਾਂ ਪੰਜਾਬ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਮਾਮਲੇ ਤੋਂ ਜਾਣੂ ਕਰਵਾਇਆ ਅਤੇ ਪੁਲਿਸ ਕੋਲ ਮਾਮਲੇ ਦੀ ਜਾਂਚ ਲਈ ਸ਼ਿਕਾਇਤ ਦਰਜ ਕਰਵਾਈ। ਜਿਸ 'ਤੇ ਪੁਲਿਸ ਦਾ ਕਹਿਣਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।