ਪੋਸਟਰ ਵਾਰ: ਬਾਜਵਾ ਦੇ ਹੱਕ 'ਚ ਵੀ ਲੱਗੇ ਪੋਸਟਰ - ਹੁਸ਼ਿਆਰਪੁਰ
ਹੁਸ਼ਿਆਰਪੁਰ: ਜਿਵੇਂ-ਜਿਵੇਂ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਵੇਂ ਉਵੇਂ ਪੰਜਾਬ ਦੀ ਰਾਜਨੀਤੀ ਚ ਵੱਡੇ ਸਮੀਕਰਨ ਬਦਲਦੇ ਵੀ ਦਿਖਾਈ ਦੇ ਰਹੇ ਨੇ ਕੁਝ ਸਮਾਂ ਪਹਿਲਾਂ ਜਿਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦਾ ਇਕ ਹੀ ਕੈਪਟਨ ਦੇ ਤੇ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਫਲੈਕਸਾਂ ਲੱਗੀਆਂ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿਖੇ ਵੀ ਪੰਜਾਬ ਕਿਸਾਨ ਸੈੱਲ ਦੇ ਜਨਰਲ ਸਕੱਤਰ ਮੰਗਜੀਤ ਸਿੰਘ ਅਤੇ ਦਸੂਹਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਅਮੋਲਕ ਹੁੰਦਲ ਨੇ ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਚ ਫਲੈਕਸ ਬੋਰਡ ਲਗਾ ਕੇ ਹੁਸ਼ਿਆਰਪੁਰ ਦੀ ਰਾਜਨੀਤੀ ਚ ਇੱਕ ਵੱਡਾ ਫੇਰਬਦਲ ਲਿਆਂਦਾ।