ਬਰਨਾਲਾ 'ਚ ਪ੍ਰਸ਼ਾਸਨ ਸਖ਼ਤ, 'ਨੋ ਮਾਸਕ, ਨੋ ਐਂਟਰੀ' ਦੇ ਲਾਏ ਪੋਸਟਰ - ਬਰਨਾਲਾ 'ਚ ਪ੍ਰਸ਼ਾਸਨ ਸਖ਼ਤ
ਬਰਨਾਲਾ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ 'ਨੋ ਮਾਸਕ ਨੋ ਐਂਟਰੀ' ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸ਼ਹਿਰ ਵਿੱਚ ਹਰ ਦੁਕਾਨ ’ਤੇ ਜਾ ਕੇ 'ਨੋ ਮਾਸਕ ਨੋ ਐਂਟਰੀ' ਦੇ ਪੋਸਟਰ ਅਤੇ ਬੈਨਰ ਲਗਾਏ ਜਾ ਰਹੇ ਹਨ। ਡੀਸੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਬਰਨਾਲਾ ਵਿੱਚ ਐਕਟਿਵ ਕੇਸਾਂ ਦੀ ਗਿਣਤੀ 301 ਹੋ ਚੁੱਕੀ ਹੈ, ਜਿਸਦੇ ਚੱਲਦੇ ਸਿਵਲ ਪ੍ਰਸ਼ਾਸਨ ਜ਼ਿਲੇ ਵਿੱਚ ਸਖ਼ਤੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।