ਪੰਜਾਬ

punjab

ETV Bharat / videos

ਤਰਨਤਾਰਨ ਵਿੱਚ ਲੱਗੇ ਪੋਸਤ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਪੋਸਟਰ - drugs in tarn taran

By

Published : Nov 19, 2019, 6:40 AM IST

ਤਰਨਤਾਰਨ ਸ਼ਹਿਰ ਵਿੱਚ ਪੋਸਤ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਨਾਂਅ 'ਤੇ ਲੱਗੇ ਪੋਸਟਰ। ਇਸ ਵਿੱਚ ਆਪਣੇ ਆਪ ਨੂੰ ਪਿੰਡ ਦਾ ਸਰਪੰਚ ਦੱਸਣ ਵਾਲੇ ਗੁਰਵੇਲ ਸਿੰਘ ਨੇ ਪੋਸਟਰ 'ਤੇ ਲਿਖਿਆ ਹੈ ਕਿ ਪਿੰਡ ਵਿੱਚ ਗਊਸ਼ਾਲਾ ਅਤੇ ਪੋਸਤ ਦੀ ਖੇਤੀ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਕੀਤਾ ਜਾਵੇਗਾ। ਜੋ ਕਿ ਬਿਲਕੁਲ ਝੂਠ ਹੋਣ ਨਿਕਲਣ ਉੱਤੇਪੁਲਿਸ ਨੇ ਪੋਸਟਰ ਆਪਣੇ ਕਬਜ਼ੇ ਵਿਚ ਲੈ ਲਿਆ। ਆਪਣੇ ਆਪ ਨੂੰ ਸਰਪੰਚ ਦੱਸਣ ਵਾਲੇ ਗੁਰਵੇਲ ਸਿੰਘ ਜੋ ਕਿ ਸਰਪੰਚ ਨਹੀਂ ਹੈ ਅਤੇ ਇਸ ਦੇ ਸਾਥੀ ਬਾਜ਼ ਸਿੰਘ ਮਾਨੋਚਾਹਲ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਡੀਐਸਪੀ ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਸ਼ਹਿਰ ਦੇ ਚਾਰ ਖੰਬਾ ਚੌਕ ਵਿੱਚ ਜੋ ਪੋਸਟਰ ਪੋਸਤ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਗਏ ਸਨ ਅਤੇ ਇਨ੍ਹਾਂ ਪੋਸਟਰਾਂ ਵਿੱਚ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਾ ਨਾਂਅ ਵਰਤ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਪੁਲਿਸ ਥਾਣਾ ਸਦਰ ਤਰਨਤਾਰਨ ਵਲੋਂ ਗੁਰਵੇਲ ਸਿੰਘ ਅਤੇ ਬਾਜ਼ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਇਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ।

ABOUT THE AUTHOR

...view details