ਮਾਨਸਾ 'ਚ ਕੋਰੋਨਾ ਦੇ ਮਰੀਜ਼ ਆਉਣ ਤੋਂ ਬਾਅਦ ਜ਼ਿਲੇ ਦੀਆਂ ਹੱਦਾਂ ਸੀਲ - ਪੰਜਾਬ ਕੋਰੋਨਾ ਵਾਇਰਸ ਕੇਸ
ਮਾਨਸਾ: ਜ਼ਿਲ੍ਹੇ ਦੇ ਬੁਢਲਾਡਾ ਕਸਬੇ ਵਿੱਚ ਕੋਰੋਨਾ ਦੇ 3 ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਸਬ ਡਵੀਜ਼ਨ ਦੀ ਮਾਨਸਾ ਜ਼ਿਲ੍ਹੇ ਨਾਲ ਲਗਦੀ ਹੱਦ ਨੂੰ ਬਿਲਕੁਲ ਸੀਲ ਕਰ ਦਿੱਤਾ ਹੈ। ਨਾਕਾਬੰਦੀ ਕਰਕੇ ਮਾਨਸਾ ਵਾਲੇ ਪਾਸੇ ਤੋਂ ਕਿਸੇ ਵਾਹਨ ਨੂੰ ਜ਼ਿਲ੍ਹਾ ਬਠਿੰਡਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ, ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ।