ਪ੍ਰਦੂਸ਼ਣ ਦੇ ਨਾਲ-ਨਾਲ ਏਅਰ ਕੁਆਲਿਟੀ ਇੰਡੈਕਸ ਵੀ ਹੇਠਾਂ ਡਿੱਗਿਆ: ਟੀ ਸੀ ਨੌਟਿਆਲ - ਏਅਰ ਕੁਆਲਿਟੀ ਇੰਡੈਕਸ
ਚੰਡੀਗੜ੍ਹ: ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਥਾਂ ਤਾਪਮਾਨ 40 ਡਿਗਰੀ ਤੋਂ ਪਾਰ ਚਲਾ ਗਿਆ ਹੈ। ਇਸ ਦੇ ਨਾਲ ਉੱਤਰ ਭਾਰਤ ਦੇ ਵਿੱਚ ਪ੍ਰਦੂਸ਼ਣ ਵੀ ਵਧ ਗਿਆ ਹੈ ਤੇ ਕਈ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਖ਼ਰਾਬ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਰੇਟਰੀ ਟੀ ਸੀ ਨੌਟਿਆਲ ਦਾ ਕਹਿਣਾ ਹੈ ਕਿ ਇਹ ਬਿਲਕੁਲ ਗਲਤ ਹੈ ਕਿ ਪ੍ਰਦੂਸ਼ਣ ਵਧਣ ਦੇ ਨਾਲ ਗਰਮੀ ਵੀ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੌਕਡਾਊਨ 4 ਵਿੱਚ ਜਿਹੜੀ ਛੂਟ ਮਿਲਣ ਦੇ ਕਾਰਨ ਕਈ ਇੰਡਸਟਰੀਜ਼ ਸ਼ੁਰੂ ਹੋਈਆਂ ਹਨ ਤੇ ਸੜਕਾਂ 'ਤੇ ਗੱਡੀਆਂ ਵੀ ਚੱਲ ਰਹੀਆਂ ਹਨ, ਇਸ ਕਰਕੇ ਪ੍ਰਦੂਸ਼ਣ ਵਧਿਆ ਹੈ।