ਸੀਟਾਂ ਦੀ ਦਾਅਵੇਦਾਰੀ ਨੂੰ ਲੈਕੇ ਕਾਂਗਰਸ ਵਿੱਚ ਫੁੱਟ! - Politics fast before elections
ਚੰਡੀਗੜ੍ਹ: 2022 ਦੀ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ (Punjab Congress) ਵਿੱਚ ਸੀਟਾਂ ਦੀ ਵਾਅਦੇਦਾਰੀ ਨੂੰ ਲੈਕੇ ਆਪਸੀ ਫੁੱਟ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸ਼ੇਖੜੀ (Senior Congress leader Ashwani Shekhari) ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (Bunit Minister Tripat Rajinder Singh Bajwa) ‘ਤੇ ਤੰਜ ਕੱਸਦੇ ਨਜ਼ਰ ਆਏ। ਉਨ੍ਹਾਂ ਕਿਹਾ ਉਹ ਬਟਾਲਾ ਤੋਂ ਟਿਕਟ ਦੇ ਅਸਲੀ ਹੱਕਦਾਰ ਹਨ ਅਤੇ ਨਾਲ ਹੀ ਕਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ (Bunit Minister Tripat Rajinder Singh Bajwa) ਨੇ ਬਟਾਲਾ ਤੋਂ ਚੋਣ ਜਿੱਤ ਕੇ ਮੰਤਰੀ ਬਣੇ ਸਨ, ਪਰ ਉਨ੍ਹਾਂ ਨੇ ਆਪਣੇ ਹਲਕੇ ਦਾ ਵਿਕਾਸ ਛੱਡ ਕੇ ਦੂਜੇ ਹਲਕੇ ਦੇ ਲੋਕਾਂ ਦੇ ਕੰਮ ਕੀਤੇ ਹਨ, ਜਿਸ ਕਰਕੇ ਬਟਾਲਾ ਦੇ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।