ਧਾਰਮਿਕ ਥਾਵਾਂ 'ਤੇ ਸਿਆਸੀ ਦੂਸ਼ਣਬਾਜ਼ੀ ਕੀਤੀ ਜਾਵੇ ਬੰਦ: ਸਿਮਰਜੀਤ ਬੈਂਸ
ਲੁਧਿਆਣਾ ਵਿੱਚ ਛਪਾਰ ਮੇਲੇ ਦੌਰਾਨ ਜਿਥੇ ਇੱਕ ਪਾਸੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੀ-ਆਪਣੀ ਸਿਆਸੀ ਸਟੇਜ ਸਜਾਈ ਗਈ। ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਬੈਂਸ ਨੇ 'ਸਾਡਾ ਹੱਕ ਸਾਡਾ ਪਾਣੀ' ਨਾਂਅ ਦੀ ਮੁਹਿੰਮ ਦੇ ਬੈਨਰ ਹੇਠ ਵੱਡਾ ਇਕੱਠ ਕਰਕੇ ਸਿਆਸੀ ਪਾਰਟੀਆਂ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ। ਸਿਮਰਜੀਤ ਬੈਂਸ ਨੇ ਕਿਹਾ ਕਿ ਧਾਰਮਿਕ ਥਾਵਾਂ ਨੂੰ ਸਿਆਸੀ ਦੂਸ਼ਣਬਾਜ਼ੀ ਲਈ ਵਰਤਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਦੂਸ਼ਣਬਾਜ਼ੀ ਬੰਦ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਪਾਣੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਛਪਾਰ ਮੇਲੇ ਵਿੱਚ ਲੋਕਾਂ ਦੇ ਹਸਤਾਖ਼ਰ ਲੈਣ ਲਈ ਪਹੁੰਚੇ ਸਨ। ਉਨ੍ਹਾਂ ਵੱਲੋਂ ਲੋਕਾਂ ਨੂੰ ਰਾਜਸਥਾਨ ਤੋਂ ਬਕਾਇਆ ਪਾਣੀ ਦਾ ਕਰਜ਼ ਲੈਣ ਲਈ ਲੋਕਾਂ ਨਾਲ ਗੱਲਬਾਤ ਕੀਤੀ ਗਈ।