ਜੇਐਨਯੂ ਵਿੱਚ ਹਿੰਸਕ ਹਮਲਾ ਨਿੰਦਣਯੋਗ: ਰਾਜਨੀਤਕ ਵਿਸ਼ਲੇਸ਼ਕ - ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ
ਬੀਤੇ ਦਿਨ ਜੇਐਨਯੂ ਵਿੱਚ ਹੋਈ ਹਿੰਸਾ ਵਿਰੁੱਧ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਥੇ ਇੱਕ ਪਾਸੇ ਏਬੀਵੀਪੀ ਤੇ ਦੂਜੇ ਪਾਸੇ ਐਨਐਸਯੂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਰਾਜਨੀਤਕ ਵਿਸ਼ਲੇਸ਼ਕ ਨੇ ਦਿੱਲੀ ਜੇਐਨਯੂ ਵਿੱਚ ਹੋਏ ਹਿੰਸਕ ਹਮਲੇ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਵੀ ਮਾਹੌਲ ਖ਼ਰਾਬ ਹੋਣ ਦਾ ਡਰ ਹੈ, ਹਾਲਾਂਕਿ ਸਭ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਜਲਦ ਹੀ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ।
Last Updated : Jan 6, 2020, 2:55 PM IST