ਸੰਗਰੂਰ ਵੈਨ ਹਾਦਸੇ ਤੋਂ ਬਾਅਦ ਫ਼ਤਿਹਗੜ੍ਹ ਸਹਿਬ 'ਚ ਪ੍ਰਸ਼ਾਸਨ ਸਖ਼ਤ - longowal accident
ਸੰਗਰੂਰ 'ਚ ਸਕੂਲ ਬਸ ਹਾਦਸੇ ਤੋਂ ਬਾਅਦ ਫ਼ਤਿਹਗੜ੍ਹ ਸਹਿਬ ਵਿੱਚ ਸਖ਼ਤੀ ਵਰਤਦਿਆਂ ਦੂਜੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ ਤੋਂ ਹੀ ਨਿਯਮ ਤੋੜਨ ਵਾਲੀਆਂ ਸਕੂਲੀ ਬੱਸਾਂ ਤੇ ਮਿੰਨੀ ਬੱਸਾਂ 'ਤੇ ਸਖ਼ਤੀ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਵੇਰੇ 7 ਵਜੇ ਤੋਂ ਹੀ ਸ਼ਹਿਰ ਦੇ ਨਾਲ ਲੱਗਦੇ ਪੇਂਡੂ ਖੇਤਰਾਂ ਤੇ ਸ਼ਹਿਰਾਂ ਵਿੱਚ ਨਾਕੇਬੰਦੀ ਕੀਤੀ ਗਈ। ਨਿਯਮਾਂ ਨੂੰ ਤੋੜਨ ਵਾਲੀਆਂ ਬੱਸਾਂ ਨੂੰ ਰੋਕ ਲਿਆ ਗਿਆ ਤੇ ਸਕੂਲੀ ਬੱਚਿਆਂ ਨੂੰ ਦੂਜੀਆਂ ਬੱਸਾਂ 'ਚ ਆਪੋ ਆਪਣੇ ਸਕੂਲਾਂ ਵਿੱਚ ਭੇਜਿਆ ਗਿਆ।