ਵੀਕੈਂਡ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਪੁਲਿਸ ਸਖਤ - ਕੋਰੋਨਾ ਮਹਾਂਮਾਰੀ
ਕੋਰੋਨਾ ਮਹਾਂਮਾਰੀ ਦੇ ਸੂਬੇ ਵਿੱਚ ਮੁੜ ਪੈਰ ਪਸਾਰਨ ਤੋਂ ਹਰਕਤ 'ਚ ਆਈ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਵੀਕੈਂਡ ਲੌਕਡਾਊਨ ਲਗਾਇਆ ਗਿਆ। ਇਸ ਦੌਰਾਨ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਟ੍ਰੈਫਿਕ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਸਬੰਧ ’ਚ ਟ੍ਰੈਫਿਕ ਇੰਚਾਰਜ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਨਾਕੇ ਦੌਰਾਨ ਸਹਿਰ 'ਚੋਂ ਲੰਘਣ ਵਾਲਿਆਂ ਦੀ ਚੈਕਿੰਗ ਕੀਤੀ ਗਈ ਅਤੇ ਲੋੜੀਂਦੇ ਕਾਗਜ਼ਾਤ ਨਾ ਦਿਖਾਉਣ ਵਾਲਿਆਂ ਦੇ ਚਲਾਨ ਕੱਟੇ ਗਏ, ਉੱਥੇ ਹੀ ਲੌਕਡਾਊਨ ਦੌਰਾਨ ਬਿਨਾਂ ਕੰਮ ਤੋਂ ਘੁੰਮਣ ਵਾਲਿਆਂ ਦੇ ਵੀ ਚਲਾਨ ਕੱਟੇ ਗਏ। ਜਦਕਿ ਸਰਕਾਰੀ ਹਦਾਇਤਾਂ ਤਹਿਤ ਕਣਕ ਦੀ ਵਾਢੀ ਨਾਲ ਜੁੜੇ ਅਤੇ ਅਚਾਨਕ ਬਿਮਾਰੀ ਕਾਰਨ ਪੈਂਦਾ ਹੋਏ ਐਮਰਜੈਂਸੀ ਹਾਲਾਤਾਂ 'ਚ ਹੀ ਲੋਕਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈ।