ਫ਼ਤਹਿਗੜ੍ਹ ਸਾਹਿਬ ਪੁਲਿਸ ਨੇ 24 ਘੰਟਿਆਂ ’ਚ ਸੁਲਝਾਇਆ ਚੋਰੀ ਦਾ ਮਾਮਲਾ, ਮੁਲਜ਼ਮ ਗ੍ਰਿਫ਼ਤ ਤੋਂ ਬਾਹਰ - ਬੱਸੀ ਪਠਾਣਾਂ ਦੇ ਪਿੰਡ ਮਾਰਵਾ ’ਚ
ਫ਼ਤਿਹਗੜ੍ਹ ਸਾਹਿਬ: ਬੱਸੀ ਪਠਾਣਾਂ ਦੇ ਪਿੰਡ ਮਾਰਵਾ ’ਚ 21 ਫਰਵਰੀ ਨੂੰ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਚੋਰ ਵੱਲੋਂ 18 ਲੱਖ 57 ਹਜ਼ਾਰ ਦੇ ਕਰੀਬ ਸੋਨੇ, ਚਾਂਦੀ ਅਤੇ ਡਾਇਮੰਡ ਦੇ ਗਹਿਣੇ ਚੋਰੀ ਕਰ ਲਏ ਸਨ। ਇਸ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਸੀ ਪਠਾਣਾਂ ਦੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਨੇ ਦਸਿਆ ਕਿ 21 ਫਰਵਰੀ ਨੂੰ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ 24 ਘੰਟਿਆਂ ’ਚ ਸੁਲਝਾ ਲਿਆ ਗਿਆ ਹੈ। ਡੀਐਸਪੀ ਚੋਹਾਨ ਨੇ ਦੱਸਿਆ ਕਿ ਇਹ ਚੋਰੀ ਦੀ ਵਾਰਦਾਤ ਕੰਗ ਫਾਰਮ ’ਤੇ ਰੱਖੇ ਹੋਏ ਨੌਕਰ ਪੱਪੂ ਨਿਵਾਸੀ ਉੱਤਰ ਪ੍ਰਦੇਸ਼ ਨੇ ਕੀਤੀ ਸੀ, ਜੋ ਹਾਲ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ।