ਪੁਲਿਸ ਨੇ ਚੋਰੀ ਦੀ ਗੁੱਥੀ ਨੂੰ ਸੁਲਝਾਇਆ: ਪੰਪ ਕਰਿੰਦਾ ਨਿਕਲਿਆ ਮੁੱਖ ਮੁਲਜ਼ਮ - ਪੁਲਿਸ ਵਲੋਂ ਚੋਰੀ ਕੀਤੀ ਰਕਮ ਵੀ ਬਰਾਮਦ
ਤਰਨਤਾਰਨ: ਪੁਲਿਸ ਵਲੋਂ ਪਿਛਲੇ ਦਿਨੀ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਬੀਤੇ ਦਿਨੀਂ ਸਹਾਬਾਜਪੁਰ ਪੈਟਰੋਲ ਪੰਪ ਦਾ ਕਰਿੰਦਾ 2 ਲੱਖ 83 ਹਜ਼ਾਰ ਦੀ ਰਕਮ ਲੈਕੇ ਆਪਣੇ ਮਾਲਿਕ ਨੂੰ ਦੇਣ ਲਈ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਪਿੰਡ ਜਮਸਤਪੁਰ ਨਜ਼ਦੀਕ ਚੋਰੀ ਦੀ ਵਾਰਦਾਤ ਨੂੰ ਲੈਕੇ ਕਰਿੰਦੇ ਵਲੋਂ ਗੱਲਬਾਤ ਕੀਤੀ ਗਈ। ਇਸ ਸਬੰਧੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਜਦੋਂ ਉਨ੍ਹਾਂ ਪੰਪ ਦੇ ਕਰਿੰਦੇ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਸ ਵਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਚੋਰੀ ਕੀਤੀ ਰਕਮ ਵੀ ਬਰਾਮਦ ਕਰ ਲਈ ਗਈ। ਉਕਤ ਕਰਿੰਦੇ ਦੀ ਪਹਿਚਾਣ ਮੰਗਾ ਸਿੰਘ ਵਜੋਂ ਹੋਈ ਹੈ।