ਪੁਲਿਸ ਨੇ ਮੌਨ ਵਰਤ ਲਈ ਸੜਕ ਵਿਚਾਲੇ ਲਾਈ ਜੇਸੀਬੀ - ਮੌਨ ਵਰਤ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਰੱਖਿਆ ਹੈ, ਪਹਿਲਾਂ ਤਾਂ ਸਰਕਾਰ ਦੀ ਇਸ ਅਪੀਲ ਦਾ ਲੋਕਾਂ ’ਤੇ ਕੋਈ ਅਸਰ ਨਹੀਂ ਹੋਇਆ ਤੇ ਫੇਰ ਪੁਲਿਸ ਸਰਕਾਰ ਦੀ ਇਸ ਅਪੀਲ ਨੂੰ ਮਨਵਾਉਣ ਲਈ ਲੋਕਾਂ ਨਾਲ ਧੱਕਾ ਕਰਦੀ ਨਜ਼ਰ ਆਈ। ਜੇਕਰ ਗਿੱਦੜਬਾਹਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ਼ੜਕ ਦੇ ਵਿਚਾਲੇ ਜੇਸੀਬੀ ਲਗਾਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਵਾਈ ਗਈ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਤੇ ਕਿਹਾ ਇਸ ਨਾਲ ਆਮ ਲੋਕ ਪਰੇਸ਼ਾਨ ਹੁੰਦੇ ਹਨ, ਸਰਕਾਰ ਦਾ ਇਹ ਫਰਮਾਨ ਗਲਤ ਹੈ।