ਸੰਗਰੂਰ: ਸੀਏ ਸਟਾਫ ਨੇ ਕੀਤੀ 50 ਲੱਖ ਦੀ ਹੈਰੋਇਨ ਬਰਾਮਦ - ਮਲੇਰਕੋਟਲਾ ਦੇ ਜਰਗ ਰੋਡ
ਸੰਗਰੂਰ: ਸੀਏ ਸਟਾਫ਼ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਨਸ਼ਾ ਤਸਕਰਾਂ ਕੋਲੋਂ 50 ਲੱਖ ਦੀ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਮਲੇਰਕੋਟਲਾ ਦੇ ਜਰਗ ਰੋਡ ਤੋਂ ਆ ਰਹੀ i20 ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।