ਪੰਜਾਬ

punjab

ETV Bharat / videos

ਪੁਲਿਸ ਨੇ 210 ਨਸ਼ੇ ਦੀਆਂ ਗੋਲੀਆਂ ਤੇ 5 ਕਿੱਲੋ ਭੁੱਕੀ ਸਮੇਤ 4 ਨੂੰ ਕੀਤਾ ਕਾਬੂ - ਐਨ.ਡੀ.ਪੀ.ਐਸ ਐਕਟ

By

Published : Jul 19, 2021, 3:02 PM IST

ਸਾਹਿਬਜ਼ਾਦਾ ਅਜੀਤ ਸਿਂੰਘ ਨਗਰ: ਜੀਰਕਪੁਰ ਪੁਲਿਸ ਨੇ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਨ ਤਹਿਤ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਨੇ 210 ਨਸ਼ੀਲੀਆਂ ਗੋਲੀਆਂ ਸਮੇਤ 4 ਨੂੰ ਕਾਬੂ ਕੀਤਾ ਹੈ। ਜੀਰਕਪੁਰ ਦੇ SHO ਓਂਕਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ੇ ਨੂੰ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਨਿਵਾਸੀ ਫ਼ਿਰੋਜਪੁਰ ਅਤੇ ਇੱਕ ਮੁਟਿਆਰ ਸਟਿਫਟ ਕਾਰ ਵਿੱਚ ਤਲਾਸ਼ੀ ਦੌਰਾਨ 100 ਨਸ਼ੇ ਦੀਆਂ ਗੋਲੀਆਂ ਸਮੇਤ ਫੜੇ ਗਏ। ਇਸੀ ਦੌਰਾਨ ਇੱਕ ਟਰੱਕ ਡਰਾਇਵਰ ਰੋਸ਼ਨ ਸਿੰਘ ਨਿਵਾਸੀ ਪਿੰਡ ਕਨਾਰ ਜਿਲ੍ਹਾ ਮੋਹਾਲੀ ਕੋਲੋਂ 5 ਕਿਲੋ ਭੂਕੀ ਅਤੇ ਕਨਾਲ ਸ਼ਰਮਾ ਨਿਵਾਸੀ ਕੈਥਲ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਕਥਿਤ ਦੋਸ਼ੀਆ ਖਿਲਾਫ਼ (NDPS) ਐਨ.ਡੀ.ਪੀ.ਐਸ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details