ਮਲੇਰਕੋਟਲਾ: ਪੁਲਿਸ ਨੇ ਫੜੀ ਨਸ਼ੇ ਦੀ ਵੱਡੀ ਖੇਪ, ਦੋ ਸਕੇ ਭਰਾਵਾਂ ਖਿਲਾਫ ਮਾਮਲਾ ਦਰਜ - ਤਿੰਨ ਕੁਇੰਟਲ ਭੁੱਕੀ
ਮਲੇਰਕੋਟਲਾ: ਜ਼ਿਲ੍ਹੇ ਦੇ ਅਮਰਗੜ੍ਹ ਪੁਲਿਸ ਵੱਲੋਂ ਪਿੰਡ ਬਾਗੜੀਆਂ ਵਿਖੇ ਧਰਮਸ਼ਾਲਾ ’ਚ ਲੁਕੋ ਕੇ ਰੱਖੀ ਤਿੰਨ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਦੋ ਸਕੇ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੁਚਨਾ ਮਿਲੀ ਸੀ ਕਿ ਧਰਮਸ਼ਾਲਾ ’ਚ ਤਿੰਨ ਕੁਇੰਟਲ ਭੁੱਕੀ ਚੂਰਾ ਪੋਸਤ ਲੁਕੋ ਕੇ ਰੱਖੀ ਹੋਈ ਹੈ, ਸੂਚਨਾ ਦੇ ਆਧਾਰ ’ਤੇ ਜਦੋ ਪੁਲਿਸ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਭੁੱਕੀ ਬਰਾਮਦ ਹੋਈ। ਫਿਲਹਾਲ ਉਨ੍ਹਾਂ ਨੇ ਦੋ ਸਕੇ ਭਰਾਵਾਂ ਦੇ ਖਿਵਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।