ਮੁਖ਼ਬਰ ਦੀ ਸੂਚਨਾ 'ਤੇ ਪੁਲਿਸ ਨੇ 2 ਚੋਰ ਨੂੰ ਚੋਰੀ ਦੇ ਵਾਹਨਾਂ ਸਣੇ ਕੀਤਾ ਕਾਬੂ - ਮੁਖਬਰ ਤੋਂ ਸੂਚਨਾ
ਅੰਮ੍ਰਿਤਸਰ: ਇੱਥੋਂ ਦੀ ਬਸ ਸਟੈਂਡ ਚੌਕੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਾਕੇ ਦੌਰਾਨ ਉਨ੍ਹਾਂ ਨੇ ਚੋਰੀ ਦੇ ਦੋ ਮੋਟਰਸਾਈਕਲ ਅਤੇ ਦੋ ਐਕਟੀਵਾ ਸਣੇ 2 ਚੋਰਾਂ ਨੂੰ ਕਾਬੂ ਕੀਤਾ। ਇਹ ਦੋਵੇਂ ਚੋਰ ਰਿਸ਼ਤੇ ਵਿੱਚ ਸਕੇ ਭਰਾ ਹਨ। ਇਹ ਇੱਥੋਂ ਦੇ ਗੁਰਨਾਮ ਨਗਰ ਇਲਾਕੇ ਦੇ ਵਾਸੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਬਸ ਸਟੈਂਡ ਦੇ ਇੰਚਾਰਜ ਕਪਿਲ ਦੇਵ ਨੇ ਦੱਸਿਆ ਕਿ ਉਨ੍ਹਾਂ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ 2 ਚੋਰ ਚੋਰੀ ਦੇ ਮੋਟਰ ਸਾਈਕਲ ਉੱਤੇ ਘੁੰਮ ਰਹੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕੀਤਾ। ਦੌਰਾਨ ਪੁੱਛਗਿੱਛ ਪੁਲਿਸ ਨੂੰ ਇਨ੍ਹਾਂ ਕੋਲੋਂ 2 ਮੋਟਰ ਸਾਈਕਲ ਅਤੇ 2 ਐਕਟਿਵ ਹੋਰ ਬਰਾਮਦ ਹੋਈ। ਹੋਰ ਪੁਛ ਗਿੱਛ ਦੌਰਾਨ ਇੱਕ ਹੋਰ ਮੋਟਰਸਾਈਕਲ ਅਤੇ 2 ਐਕਟਿਵ ਬਰਾਮਦ ਹੋਈਆਂ। ਪੁਲਿਸ ਨੂੰ ਕੁੱਲ ਇਨ੍ਹਾਂ ਚੋਰਾਂ ਕੋਲੋਂ 6 ਵਾਹਨ ਬਰਾਮਦ ਹੋਏ। ਇਨ੍ਹਾਂ ਮੁਲਜ਼ਮਾਂ ਵਿਰੁੱਧ ਮੁੱਕਦਮਾ ਦਰਜ ਕਰ ਲਿਆ ਗਿਆ ਹੈ।