ਪੁਲਿਸ ਨੇ ਕੀਤੀਆਂ ਸ਼ਰਾਬ ਦੀਆਂ 46 ਪੇਟੀਆਂ ਬਰਾਮਦ - ਨਜਾਇਜ ਸ਼ਰਾਬ ਕਾਬੂ ਕਰਨ ਦੀ ਖ਼ਬਰ
ਅੰਮ੍ਰਿਤਸਰ:ਸਥਾਨਕ ਰਾਮ ਬਾਗ ਦੇ ਦੋ ਨੌਜਵਾਨਾਂ ਕੋਲੋਂ ਨਜਾਇਜ ਸ਼ਰਾਬ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਾ ਕਹਿਣਾ ਹੈ ਕਿ ਦੋ ਦੋਸ਼ੀਆਂ ਦੀ ਪਛਾਣ ਜਤਿਨ ਤੇ ਅਰੁਣ ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਨਾਕਾਬੰਦੀ ਕਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।