ਪੁਲਿਸ ਨੇ ਚੱਲ ਰਹੇ ਪ੍ਰੋਗਰਾਮ ਉੱਤੇ ਕੀਤੀ ਰੇਡ, ਉਲੰਘਣਾ ਕਰਨ ਵਾਲਿਆਂ ਵਿਰੁੱਧ ਦਰਜ ਕੀਤਾ ਮਾਮਲਾ - ਪੁਲਿਸ ਨੇ ਰੇਡ
ਜਲੰਧਰ: ਬੀਤੀ ਰਾਤ ਨੂੰ ਜਲੰਧਰ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੇ ਇੱਕ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਉੱਤੇ ਜਲੰਧਰ ਪੁਲਿਸ ਨੇ ਰੇਡ ਕੀਤੀ। ਪੁਲਿਸ ਵੱਲੋਂ ਰੇਡ ਕਰਨ ਮਗਰੋਂ ਪਤਾ ਲੱਗਾ ਕਿ ਇਹ ਪ੍ਰੋਗਰਾਮ ਬਿਨ੍ਹਾਂ ਸਰਕਾਰ ਦੀ ਮਨਜ਼ੂਰੀ ਦੇ ਕੀਤਾ ਜਾ ਰਿਹਾ ਸੀ ਤੇ ਇਸ ਪ੍ਰੋਗਰਾਮ ਵਿੱਚ 35 ਲੋਕ ਮੌਜੂਦ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਰਮਨ ਅਰੋੜਾ ਤੇ ਰਾਜਨ ਅਰੋੜਾ ਵਿਰੁੱਧ ਐਫਆਈਆਰ 261 ਦੇ ਅਧੀਨ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਮਨ ਅਰੋੜਾ ਨੂੰ ਪਟੇਲ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਲੌਕਡਾਊਨ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਦੇਖਿਆ ਗਿਆ ਸੀ।