ਹੁਸ਼ਿਆਪੁਰ ਪੁਲਿਸ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਕੀਤੀ ਰੇਡ, ਜੇਸੀਬੀ ਸਮੇਤ 4 ਟਰਾਲੀਆਂ ਨੂੰ ਕਬਜੇ 'ਚ ਲਿਆ - ਰੇਤ ਮਾਫੀਏ 'ਤੇ ਨੱਥ
ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਬਜਰਾਵਰ ਵਿੱਚ ਦਿਨ ਦਿਹਾੜੇ ਹੋ ਰਹੀ ਘ਼ੈਰ-ਕਾਨੂੰਨੀ ਰੇਤ ਮਾਈਨਿੰਗ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰੇਡ ਕੀਤੀ ਗਈ। ਇਸ ਰੇਡ ਵਿੱਚ 4 ਰੇਤ ਨਾਲ ਭਰੀਆਂ ਟਰਾਲੀਆਂ ਸਮੇਤ 1 ਜੇਸੀਬੀ ਮਸ਼ੀਨ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਰੇਡ ਕਰਨ ਪਹੁੰਚੇ ਤਾਂ ਗ਼ੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਨੌਜਵਾਨ ਤਾਂ ਉਥੋਂ ਭੱਜ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਜੇਸੀਬੀ ਅਤੇ 4 ਟਰਾਲੀਆਂ ਨੂੰ ਕਬਜ਼ੇ ਵਿੱਚ ਲੈ ਲਿਆ।