ਵਧੇ ਚਲਾਨ ਦੇ ਰੇਟਾਂ ਤੇ ਪੁਲਿਸ ਅਧਿਕਾਰੀ ਨੇ ਗੀਤ ਗਾ ਕੇ ਲੋਕਾਂ ਨੂੰ ਕੀਤਾ ਸੂਚੇਤ - ਮੋਟਰ ਵ੍ਹੀਕਲ ਐਕਟ
ਮੋਟਰ ਵ੍ਹੀਕਲ ਐਕਟ ਸੰਸ਼ੋਧਨ ਤੋਂ ਬਾਅਦ ਚਲਾਨਾਂ ਦੇ ਰੇਟ ਦੁੱਗਣੇ ਚੌਗੁਣੇ ਹੋ ਗਏ ਨੇ ਤੇ ਜਨਤਾ ਨੂੰ ਵੀ ਇਸ ਦੀ ਦੰਦਲ ਪਈ ਹੋਈ ਹੈ। ਜਿੱਥੇ ਪਹਿਲਾਂ ਚੰਡੀਗੜ੍ਹ ਵਿੱਚ ਬਿਨਾਂ ਸੀਟ ਬੈਲਟ ਦਾ ਚਲਾਨ ਤਿੰਨ ਸੌ ਰੁਪਏ ਹੁੰਦਾ ਸੀ ਹੁਣ ਵਧ ਕੇ ਹਜ਼ਾਰ ਰੁਪਏ ਹੋ ਗਿਆ ਹੈ। ਐਵੇਂ ਹੀ ਅਲੱਗ-ਅਲੱਗ ਨਿਯਮਾਂ ਨੂੰ ਤੋੜਨ 'ਤੇ ਵੱਖ-ਵੱਖ ਸਾਜ਼ਾਵਾਂ ਅਤੇ ਕਈਆਂ ਵਿੱਚ ਗੰਭੀਰ ਸਜ਼ਾ ਵੀ ਕਰ ਦਿੱਤੀ ਗਈ ਹੈ ਜਿਸ ਦਾ ਮਾਪਦੰਡ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਏਗਾ। ਇਹ ਸਭ 1 ਸਤੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵਧਾਏ ਗਏ ਚਲਾਨਾਂ ਦੇ ਰੇਟਾਂ 'ਤੇ ਚੰਡੀਗੜ੍ਹ ਪੁਲਿਸ ਦੇ ਕਰਮਚਾਰੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਗਾਣਾ ਗਾ ਕੇ ਨਿਯਮਾਂ ਵਿੱਚ ਰਹਿਣ ਅਤੇ ਚਲਾਨ ਨਾ ਕਟਵਾਉਣ ਲਈ ਲੋਕਾਂ ਨੂੰ ਸੂਚੇਤ ਕਰਦਿਆਂ ਇੱਕ ਗੀਤ ਗਾਇਆ ਹੈ।