ਪੰਜਾਬ

punjab

ETV Bharat / videos

ਪੁਲਿਸ ਅਧਿਕਾਰੀ ਨੇ ਪਿੰਡ ਦੇ ਹੀ ਲੋਕਾਂ 'ਤੇ ਲਗਾਏ ਨਸ਼ਾ ਵੇਚਣ ਦੇ ਇਲਜ਼ਾਮ, ਕਿਹਾ... - accused the villagers of selling drugs

By

Published : Jan 9, 2022, 12:13 PM IST

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜੀ ਵਿਖੇ ਮੌਜੂਦਾ ਪੁਲਿਸ ਮੁਲਾਜ਼ਮ ਵਲੋਂ ਆਪਣੇ ਪਿੰਡ ਦੇ ਹੀ ਵਿਅਕਤੀਆਂ 'ਤੇ ਨਸ਼ਾ ਵੇਚਣ (Accused of selling drugs) ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਪੀੜਤ ਗੁਰਬੇਜਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ 'ਚ ਮੁਲਾਜ਼ਮ (Employees in Punjab Police) ਹੈ ਅਤੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਨੂੰ ਨਸ਼ੇ 'ਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇ ਸਬੰਧੀ ਉਨ੍ਹਾਂ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਕਤ ਧਿਰ ਵਲੋਂ ਉਸ ਨਾਲ ਮਾਰਕੁੱਟ ਕੀਤੀ ਗਈ। ਇਸ ਸਬੰਧੀ ਦੂਜੀ ਧਿਰ ਤੋਂ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ 'ਤੇ ਲਗਾਏ ਦੋਸ਼ ਝੂਠੇ ਹਨ ਜਦਕਿ ਉਨ੍ਹਾਂ ਦਾ ਲੜਕਾ ਖ਼ੁਦ ਨਸ਼ਾ ਕਰਦਾ ਹੈ ਅਤੇ ਉਸ ਨੂੰ ਨਸ਼ਾ ਕਰਨ 'ਤੇ ਵਿਦੇਸ਼ ਤੋਂ ਵੀ ਵਾਪਸ ਭੇਜਿਆ ਗਿਆ ਹੈ। ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਨਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ABOUT THE AUTHOR

...view details