ਸਦਰ ਥਾਣਾ ਜ਼ੀਰਾ ਦੀ ਪੁਲਿਸ ਵੱਲੋਂ ਮੋਬਾਈਲ ਚੋਰ ਗਰੋਹ ਦੇ 6 ਮੈਂਬਰ ਕਾਬੂ - ਚੋਰ ਗਰੋਹ ਦੇ 6 ਮੈਂਬਰ ਕਾਬੂ
ਫ਼ਿਰੋਜ਼ਪੁਰ: ਸਦਰ ਥਾਣਾ ਜ਼ੀਰਾ ਦੀ ਪੁਲਿਸ ਵੱਲੋਂ ਮੋਬਾਈਲ ਚੋਰ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਅਤੇ ਉਸ ਦੇ ਨਾਲ ਉਸ ਦਾ ਪੋਤਰਾ ਸ਼ਰਨਦੀਪ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਰਾਤ ਵੇਲੇ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਵਿੱਚੋਂ ਮੋਬਾਈਲ ਚੋਰੀ ਕਰ ਲਏ ਗਏ। ਉਸ ਤੋਂ ਪਹਿਲਾ ਵੀ ਪਿੰਡ ਦੇ ਕਈ ਘਰਾਂ ਵਿੱਚੋਂ ਮੋਬਾਈਲ ਚੋਰੀ ਹੋ ਚੁੱਕੇ ਹਨ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਪੁੱਛ ਪੜਤਾਲ ਕਰਦਿਆਂ ਦੋਸ਼ੀ ਅਵਤਾਰ ਸਿੰਘ, ਦਿਲਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਅਰਸ਼ਪ੍ਰੀਤ ਸਿੰਘ ਮੋਬਾਈਲ ਚੋਰੀ ਕਰਕੇ ਮਹਿੰਦਰ ਪਾਲ, ਰੋਹਿਤ ਕੁਮਾਰ ਨੂੰ ਵੇਚਦੇ ਸਨ।