ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੇ ਦੋ ਪ੍ਰਵਾਸੀਆਂ ਨੂੰ ਡੇਢ ਕਿਲੋ ਅਫੀਮ ਸਮੇਤ ਕੀਤਾ ਕਾਬੂ - ਫ਼ਤਿਹਗੜ੍ਹ ਸਾਹਿਬ
ਫ਼ਤਿਹਗੜ੍ਹ ਸਾਹਿਬ: ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਸ ਨੇ ਦੋ ਮੁਲਜ਼ਮਾਂ ਨੂੰ ਡੇਢ ਕਿਲੋ ਅਫੀਮ ਸਮੇਤ ਕਾਬੂ ਕੀਤਾ। ਇਸ ਬਾਰੇ ਦੱਸ ਦੇ ਹੋਏ ਡੀਐੱਸਪੀ ਖਮਾਣੋ ਧਰਮਪਾਲ ਚੇਚੀ ਨੇ ਕਿਹਾ ਦੋ ਵਿਅਕਤੀ ਜੋ ਕਿ ਪ੍ਰਵਾਸੀ ਹਨ ਅਤੇ ਯੂਪੀ ਦੇ ਜ਼ਿਲ੍ਹਾ ਬਰੇਲੀ ਨਾਲ ਸਬੰਧਤ ਹਨ ਨੂੰ ਪੁਲਿਸ ਪਾਰਟੀ ਨੇ ਰਾਤ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਸੀ। ਇਨ੍ਹਾਂ ਦੀ ਤਲਾਸ਼ੀ ਦੌਰਾਨ ਪੁਸ਼ਪਿੰਦਰ ਵਰਮਾ ਅਤੇ ਵਕੀਲ ਸ਼ਾਹਾ ਤੋਂ ਡੇਢ ਕਿਲੋ ਅਫੀਮ ਬਰਾਮਦ ਹੋਈ। ਇਨ੍ਹਾਂ ਦਾ ਅਦਾਲਤ ਤੋਂ ਰਮਾਂਡ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।