ਔਰਤਾਂ ਦੀਆਂ ਵਾਲੀਆਂ ਲੁੱਟਣ ਵਾਲਾ ਨੌਜਵਾਨ ਆਇਆ ਪੁਲਿਸ ਅੜਿੱਕੇ - pathankot police
ਪਠਾਨਕੋਟ: ਪੁਲਿਸ ਨੇ ਔਰਤਾਂ ਦੇ ਕੰਨਾਂ ਵਿੱਚ ਵਾਲੀਆਂ ਅਤੇ ਗਲੇ ਵਿੱਚੋਂ ਚੇਨੀਆਂ ਦੀ ਖੋਹ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਸਐਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਨਿਊ ਸ਼ਾਸਤਰੀ ਨਗਰ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਔਰਤ ਦੀਆਂ ਵਾਲੀਆਂ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਲੁੱਟ ਕਰਨ ਵਾਲੇ ਨੌਜਵਾਨ ਹਰਸ਼ ਗਿੱਲ ਉਰਫ਼ ਚਾਬੀ ਨੂੰ ਗ੍ਰਿਫ਼ਤਾਰੀ ਉਪਰੰਤ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਵਿਰੁੱਧ ਪਹਿਲਾਂ ਵੀ ਖੋਹ ਦੇ 12 ਮੁਕੱਦਮੇ ਦਰਜ ਹਨ।