ਜਲੰਧਰ ਪੁਲਿਸ ਨੇ ਲੁੱਟਖੋਹ ਕਰਨ ਵਾਲੇ 2 ਲੁਟੇਰਿਆਂ ਨੂੰ ਕੀਤਾ ਕਾਬੂ - ਲੁੱਟ ਖੋਹਾਂ ਤੇ ਚੋਰੀ ਕਰਨ ਵਾਲਿਆਂ ਨੂੰ ਕਾਬੂ
ਜਲੰਧਰ: ਸਥਾਨਕ ਕਸਬਾ ਫਿਲੌਰ 'ਚ ਪੁਲਿਸ ਨੇ ਲੁੱਟਖੋਹ ਤੇ ਚੋਰੀ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਚੋਰੀ ਦੇ ਮੋਟਰ ਸਾਈਕਲ ਸਣੇ 3 ਫ਼ੋਨ ਤੇ ਇੱਕ ਦਾਤਰ ਨੂੰ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਵਿਰੁੱਧ ਪਹਿਲਾਂ ਤੋਂ ਹੀ ਪਰਚੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਤੇ ਆਸ਼ੂ ਵਜੋਂ ਹੋਈ ਹੈ ਜੋ ਕਿ ਫਿਲੌਰ ਦਾ ਰਹਿਣ ਵਾਲਾ ਹੈ।