ਪੰਜਾਬ

punjab

ETV Bharat / videos

ਏਅਰਪੋਰਟ 'ਤੇ ਪੁਲਿਸ ਨੇ ਦੋ ਲੁਟੇਰਿਆਂ ਨੂੰ ਕੀਤਾ ਕਾਬੂ - ਰਾਜਾਸਾਂਸੀ ਦੀ ਪੁਲਿਸ

By

Published : May 15, 2021, 6:48 PM IST

ਅੰਮ੍ਰਿਤਸਰ: ਰਾਜਾਸਾਂਸੀ ਦੀ ਪੁਲਿਸ ਨੇ ਹਵਾਈ ਅੱਡਾ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲ ਹੋਈ ਹੈ।ਇਸ ਸਬੰਧੀ ਐਸਐਚਓ ਮੈਡਮ ਖੁਸਬੂ ਸ਼ਰਮਾ ਨੇ ਦੱਸਿਆ ਹੈ ਕਿ ਇੱਕ ਵਿਦਿਆਰਥੀ ਨੌਜਵਾਨ ਕੋਲੋਂ ਮੋਟਰਸਾਈਕਲ ਖੋਹੀ ਸੀ।ਵਿਦਿਆਰਥੀ ਦੀ ਸ਼ਿਕਾਇਤ ਤੇ ਸ਼ਿਕੰਜਾ ਕੱਸਦਿਆਂ ਇਸ ਮਾਮਲੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਲੋੜੀਂਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਰਸ਼ਪਾਲ ਸਿੰਘ ਰਾਜਾ ਪੁੱਤਰ ਹਰਵਿੰਦਰ ਸਿੰਘ ਤੇ ਸਿਵਪ੍ਰੀਤ ਸਿੰਘ ਸ਼ਿਵਾ ਪੁੱਤਰ ਪੂਰਨ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ।ਪੁਲਿਸ ਵੱਲੋਂ ਮਾਮਲਾ ਦਰਜ ਕਰਕੇੇ ਰਿਮਾਂਡ ਲਿਆ ਗਿਆ ਹੈ ਅਤੇੇ ਹੋਰ ਮਾਮਲਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ABOUT THE AUTHOR

...view details