ਠੇਕੇ ਬਾਹਰ ਹੋਏ ਕਤਲ 'ਚ 2 ਮੁਲਜ਼ਮ ਕਾਬੂ, ਤੀਜੇ ਦੀ ਭਾਲ ਜਾਰੀ - ਚਾਕੂਆਂ ਨਾਲ ਹਮਲਾ
ਪਟਿਆਲਾ: ਦੋ ਦਿਨ ਪਹਿਲਾਂ ਹੋਏ ਅਰਬਨ ਅਸਟੇਟ ਦੇ ਨਜ਼ਦੀਕ ਪੈਂਦੇ ਸਾਹਿਬ ਨਗਰ ਥੇੜੀ ਦੇ ਠੇਕੇ ਦੇ ਬਾਹਰ ਦੀਪਕ ਕੁਮਾਰ ਨਾਮਕ ਵਿਅਕਤੀ ਦਾ ਕਤਲ ਹੋਇਆ ਸੀ, ਜਿਸ ਉੱਤੇ ਛਾਣਬੀਨ ਕਰਦੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚੋਂ ਇਕ ਦਾ ਨਾਂਅ ਲਵਪ੍ਰੀਤ ਅਤੇ ਦੂਜੇ ਦਾ ਨਾਂਅ ਅਮੀਰ ਖ਼ਾਨ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਤੀਜੇ ਮੁਲਜ਼ਮ ਲਾਡੀ ਦੀ ਤਲਾਸ਼ ਜਾਰੀ ਹੈ। ਡੀ.ਐਸ.ਪੀ ਸੌਰਵ ਜਿੰਦਲ ਨੇ ਕਿਹਾ ਕਿ ਲਵਪ੍ਰੀਤ,ਅਮੀਰ ਖ਼ਾਨ ਅਤੇ ਲਾਡੀ ਵੱਲੋਂ ਰਾਜੂ ਅਤੇ ਦੀਪਕ ਕੁਮਾਰ ਦੇ ਉੱਪਰ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। ਦੀਪਕ ਕੁਮਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਅਤੇ ਰਾਜੂ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ, ਜਿਸ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਾਰੀ ਹੈ ਤੀਸਰੇ ਅਰੋਪੀ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।