ਫਿਰੋਜ਼ਪੁਰ 'ਚ ਪੁਲਿਸ ਮੁਲਾਜ਼ਮ ਪਾਇਆ ਗਿਆ ਕੋਰੋਨਾ ਪੌਜ਼ੀਟਿਵ - ਫਿਰੋਜ਼ਪੁਰ
ਫਿਰੋਜ਼ਪੁਰ: ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਅਧੀਨ ਪੈਂਦੇ ਕਸਬੇ ਤਲਵੰਡੀ ਭਾਈ ਦੇ ਪਿੰਡ ਵਾੜਾ ਭਾਈ ਕਾ ਰਹਿਣ ਵਾਲੇ ਇਕ 27 ਸਾਲਾ ਪੁਲਿਸ ਮੁਲਾਜ਼ਮ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪੁਲਿਸ ਮੁਲਾਜ਼ਮ ਲੁਧਿਆਣਾ ਦੇ ਏਸੀਪੀ ਦਾ ਗੰਨਮੈਨ ਹੈ ਜੋ ਖੁਦ ਵੀ ਕੋਰੋਨਾ ਪੌਜ਼ੀਟਿਵ ਹੈ ਅਤੇ ਲੁਧਿਆਣਾ ਦੇ ਵਿਚ ਜ਼ੇਰੇ ਇਲਾਜ ਹੈ। ਇਹ ਮੁਲਾਜ਼ਮ ਆਪਣੇ ਘਰ ਵਿਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ। ਜ਼ਿਲ੍ਹਾ ਪ੍ਰਸਾਸ਼ਨ ਨੂੰ ਲੁਧਿਆਣਾ ਤੋਂ ਇਕ ਚਿੱਠੀ ਮਿਲੀ ਸੀ ਉਸ ਤੋਂ ਬਾਅਦ ਇਸ ਨੂੰ ਇਕਾਂਤਵਾਸ ਵਿਚ ਰੱਖਿਆ ਅਤੇ ਇਸ ਦਾ ਟੈਸਟ ਕਰਕੇ ਲੈਬ ਵਿਚ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਪੌਜ਼ੀਟਿਵ ਆਈ।