ਪਟਿਆਲਾ ਚ ਬੇਰੁਜਗਾਰ ਅਧਿਆਪਕਾਂ ਉੱਤੇ ਪੁਲਿਸ ਨੇ ਕੀਤਾ ਲਾਠੀਚਾਰਜ - ਕੈਪਟਨ ਦੀ ਰਿਹਾਇਸ਼
ਪਟਿਆਲਾ: ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਪੁਲਸ ਦੁਆਰਾ ਤਿੰਨ ਵਾਰੀ ਲਾਠੀਚਾਰਜ ਕੀਤਾ ਗਿਆ, ਸਮੂਹ ਅਧਿਆਪਕ ਮੁੱਖ ਮੰਤਰੀ ਦੇ ਘਰ ਪਹੁੰਚੇ ਸਨ ਤੇ ਪੁਲਿਸ ਦੁਆਰਾ ਲਗਾਏ ਬੈਰੀਕੇਡ ਤੋੜ ਅਧਿਆਪਕ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧ ਰਹੇ ਸਨ। ਗੌਰਤਲੱਬ ਹੈ ਕਿ ਅਧਿਆਪਕ ਕਈ ਵਾਰ ਸੂਬਾ ਸਰਕਾਰ ਨਾਲ ਬੈਠਕਾਂ ਕਰ ਚੁੱਕੇ ਹਨ, ਇਨ੍ਹਾਂ ਬੈਠਕਾਂ ਦੌਰਾਨ ਕੋਈ ਹਲ ਨਾ ਨਿਕਲਣ ਕਾਰਨ ਅਧਿਆਪਕ ਨਰਾਜ਼ ਹੋ ਕੇ ਪਟਿਆਲਾ ਪਹੁੰਚੇ ਸਨ। ਸਰਕਾਰ ਤੋਂ ਦੁਖੀ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਘਰ ਬਾਹਰ ਲੱਗੇ ਪੁਲਸ ਦੇ ਬੈਰੀਕੇਡਾਂ ਨੂੰ ਸੁੱਟਿਆ। ਇਸ ਤੋਂ ਬਾਅਦ ਅਚਾਨਕ ਹੀ ਮੁੱਖ ਮੰਤਰੀ ਦੇ ਘਰ ਬਾਹਰ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਗਿਆ।