ਜਲੰਧਰ ਦੇ ਪੀਪੀਆਰ ਮੌਲ ਵਿਖੇ ਨਵੇਂ ਸਾਲ ਦੀ ਰਾਤ ਮੁਸ਼ਟੰਡਿਆਂ ਤੇ ਪੁਲਿਸ ਨੇ ਚਲਾਇਆ ਡੰਡਾ - ਹੁੱਲੜਬਾਜ਼ਾਂ ’ਤੇ ਡੰਡੇ ਬਰਸਾਏ
ਜਲੰਧਰ: ਜਲੰਧਰ ਦੇ ਪੀਵੀਆਰ ਮਾਲ (Jallandhar PVR mall) ਵਿਖੇ ਦੇਰ ਰਾਤ ਨਵਾਂ ਸਾਲ ਮਨਾਉਣ (New year celebration) ਲਈ ਕਈ ਨੋਜਵਾਨ ਇਕੱਠੇ ਹੋਏ, ਜਿਨ੍ਹਾਂ ਨੇ ਭੰਗੜੇ ਪਾ ਕੇ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਕਾਰਨ ਦੋ ਹਜਾਰ ਇੱਕੀ ਸਾਲ ਦੀ ਰਾਤ ਨੂੰ ਹੱਸਦੇ ਹੱਸਦੇ ਅਲਵਿਦਾ ਕੀਤਾ ਜਾ ਰਿਹਾ ਸੀ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਉਥੇ ਹੀ ਕਈ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਵੀ ਕੀਤੀ ਜਾ ਰਹੀ ਸੀ ਅਤੇ ਕਈ ਨੌਜਵਾਨ ਆਪਸ ਵਿਚ ਭਿੜ ਵੀ ਪਏ ਸੀ। ਇਸ ’ਤੇ ਮੌਕੇ ਤੇ ਥਾਣਾ ਨੰਬਰ-7 ਦੀ ਪੁਲਿਸ ਅਤੇ ਪੁਲਿਸ ਦੇ ਉੱਚ ਅਫਸਰ ਪੁੱਜੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁੱਲੜਬਾਜ਼ਾਂ ’ਤੇ ਡੰਡੇ ਬਰਸਾਏ (Police lathi charged on goons) ਗਏ ਅਤੇ ਉਨ੍ਹਾਂ ਨੂੰ ਉਥੋਂ ਖਦੇੜਿਆ ਗਿਆ। ਉਥੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਕੋਈ ਅਣਚਾਹੀ ਘਟਨਾ ਨਾ ਵਾਪਰੇ ਜਿਸ ਦੇ ਚਲਦੇ ਪੁਲੀਸ ਮੈਨੂੰ ਸਖ਼ਤੀ ਕਰਨੀ ਪੈ ਰਹੀ ਹੈ।