ਨਾਜਾਇਜ਼ ਸ਼ਰਾਬ ਤੇ ਦੇਸੀ ਲਾਹਣ ਸਮੇਤ ਇੱਕ ਕਾਬੂ - ਚਾਲੂ ਭੱਠੀ ਇਲੈਕਟ੍ਰਿਕ ਬਰਾਮਦ
ਅੰਮ੍ਰਿਤਸਰ: ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸਾਂ ਹੇਠ ਅਤੇ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਚ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਲੋਪੋਕੇ ਦੇ ਐਸਐਚਓ ਕਪਿਲ ਕੌਸ਼ਲ ਵਲੋ ਪਿੰਡ ਖਿਆਲਾ ਕਲਾਂ ਵਿਖੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ 30 ਹਜ਼ਾਰ ਐਮ.ਐਲ ਨਾਜਾਇਜ਼ ਸ਼ਰਾਬ 3150 ਕਿਲੋ ਲਾਹਣ ਇਕ ਚਾਲੂ ਭੱਠੀ ਇਲੈਕਟ੍ਰਿਕ ਬਰਾਮਦ ਕੀਤੀ। ਰਣਜੀਤ ਸਿੰਘ ਉਰਫ ਰਾਣਾ ਪੁੱਤਰ ਚਰਨ ਸਿੰਘ ਵਾਸੀ ਖਿਆਲਾ ਕਲਾ ਨੂੰ ਗ੍ਰਿਫਤਾਰ ਕਰ ਲਿਆ।