ਫਿਲੌਰ ਦੀ ਰੇਲ ਲਾਇਨ 'ਤੇ ਮਰਨ ਵਾਲੇ ਵਿਅਕਤੀ ਦੀ ਹੋਈ ਪਹਿਚਾਣ - ਫਿਲੌਰ ਦੇ ਰੇਲਵੇ ਟਰੈਕ ਉੱਤੇ ਲਾਸ਼
ਜਲੰਧਰ: ਬੀਤੇ ਦਿਨ ਹੀ ਫਿਲੌਰ ਦੇ ਰੇਲਵੇ ਟਰੈਕ ਅਤੇ ਇੱਕ ਵਿਅਕਤੀ ਦੀ ਰੇਲਗੱਡੀ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਸੀ ਅਤੇ ਉਸ ਵਿਅਕਤੀ ਦੀ ਪਹਿਚਾਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਨਗਰ ਕੌਂਸਲਰ ਨਾਲ ਮਿਲ ਕੇ ਉਸ ਵਿਅਕਤੀ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇੱਕ ਗੁੰਮਸ਼ੁਦਾ ਇਸ਼ਤਿਹਾਰਾਂ ਰਾਹੀਂ ਪੁਲਿਸ ਨੂੰ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਚੱਲਿਆ ਹੈ। ਪੁਲਿਸ ਵਿਅਕਤੀ ਦੀਆਂ ਅਸਥੀਆਂ ਅਤੇ ਉਸ ਦੇ ਕੱਪੜੇ ਵੀ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੇ ਹਨ।