ਪੁਲਿਸ ਵੱਲੋਂ ਕਸਬਾ ਮਹਿਤਾ ਨੇੜੇ ਹੋਈ 22 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ - ਪ੍ਰੈਸ ਕਾਨਫਰੰਸ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਰਾਕੇਸ਼ ਕੌਸ਼ਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿ ਪਿਛਲੇ ਦਿਨੀਂ ਥਾਨਾ ਮਹਿਤਾ ਦੇ ਕੋਲ ਜੋ ਲੁੱਟ ਦੀ ਵਾਰਦਾਤ ਮਿਤੀ 25.12.2021 ਨੂੰ ਹੋਈ ਸੀ। ਜਿਸ ਵਿੱਚ ਬਟਾਲਾ ਤੋਂ ਜਲੰਧਰ ਨੂੰ ਜਾ ਰਹੇ। ਇੱਕ ਕਾਰੋਬਾਰੀ ਪਾਸੋਂ 22 ਲੱਖ ਰੁਪਏ ਦੀ ਨਗਦੀ ਨਾ ਮਲੂਮ ਵਿਅਕਤੀਆ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਕੇ ਫਰਾਰ ਹੋ ਗਏ ਸੀ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਐਸਪੀ ਇੰਨਵੈਸਟੀਗੇਸ਼ਨ ਸ਼੍ਰੀ ਮਨੋਜ ਠਾਕੁਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਸਬੰਧੀ ਵਿਆਪਿਕ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਇਸ ਦੀ ਤਫਤੀਸ਼ ਵਿਗਿਆਨਿਕ ਤਰੀਕੇ ਨਾਲ ਅਮਲ ਵਿੱਚ ਲਿਆਦ ਜਾਵੇ। ਇਸ ਗੱਲ ਦਾ ਖੁਲਾਸਾ ਹੋਇਆ ਕਿ ਮੁਦਈ ਮੁਕੱਦਮਾ ਦਾ ਆਪਣਾ ਡਰਾਇਵਰ ਹਰਵਿੰਦਰ ਸਿੰਘ ਵਾਸੀ ਭੁੱਲਰ ਹੀ ਦੋਸ਼ੀਆਂ ਨਾਲ ਮਿਲਿਆ ਹੋਇਆ ਸੀ ਜਿਸ ਨੇ ਦੋਸ਼ੀਆਂ ਨੂੰ ਇਸ ਪੈਸਿਆ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਸੀ।